Jagmohan Singh Raju

Jagmohan Singh Raju

Share

Contact information, map and directions, contact form, opening hours, services, ratings, photos, videos and announcements from Jagmohan Singh Raju, Politician, Amritsar.

Advisor, National Minority Commission
Chief Secretary, TN, IAS(R)
ਅੰਮ੍ਰਿਤਸਰ ਇਸਟ ਤੋਂ ਲੋਕ ਸੇਵਕ। ਤੁਹਾਡੇ ਸੁਝਾਅ ਨਾਲ ‘ਲੋਕਾਂ ਦਾ ਮੈਨਿਫੈਸਟੋ 2027’ ਬਣਾ ਰਿਹਾ ਹਾਂ। ਤੁਹਾਡੀ ਆਵਾਜ਼
ਮਹੱਤਵਪੂਰਨ ਹੈ। State General Secretary, BJP, Punjab
Advisor, National Minority Commission
Chief Secretary, TN, IAS(R)

ਮੈਂ ਅੰਮ੍ਰਿਤਸਰ ਇਸਟ ਦੇ ਲੋਕਾਂ ਨਾਲ ਮਿਲ ਕੇ ਲੋਕਾਂ ਦਾ ਮੈਨਿਫੈਸਟੋ 2027 ਤਿਆਰ ਕਰ ਰਿਹਾ ਹਾਂ। ਹਰ ਘਰ, ਹਰ ਦੁਕਾਨ ਅਤੇ ਹਰ
ਨਾਗਰਿਕ ਦੀ ਆਵਾਜ਼ ਮਹੱਤਵਪੂਰਨ ਹੈ। ਪੋਸਟਕਾਰਡ, ਮਿਲਣ-ਮਿਲਾਪ ਅਤੇ ਆਨਲਾਈਨ ਸੰਪਰਕ ਰਾਹੀਂ ਮੈਂ ਸੁਝਾਅ ਇਕੱਠੇ ਕਰ
ਰਿਹਾ ਹਾਂ ਤਾਂ ਜੋ ਇੱਕ ਪਾਰਦਰਸ਼ੀ ਅਤੇ ਵਿਵਹਾਰਕ ਦ੍ਰਿਸ਼ਟੀਕੋਣ ਤਿਆਰ ਕੀਤਾ ਜਾ ਸਕੇ। ਤੁਹਾਡੀ ਆਵਾਜ਼, ਸਾਡਾ ਵਾਅਦਾ।

22/09/2026

ਲੋਕਾਂ ਦੀ ਸੇਵਾ ਵੋਟਾਂ ਨਾਲ ਸ਼ੁਰੂ ਨਹੀਂ ਹੁੰਦੀ ਅਤੇ ਨਾ ਹੀ ਚੋਣਾਂ ਦੇ ਨਤੀਜਿਆਂ ਨਾਲ ਖ਼ਤਮ ਹੁੰਦੀ ਹੈ।
2022 ਵਿੱਚ ਮੈਂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੀ। ਨਤੀਜਾ ਮੇਰੇ ਹੱਕ ਵਿੱਚ ਨਹੀਂ ਸੀ, ਪਰ ਅੰਮ੍ਰਿਤਸਰ ਪੂਰਬੀ ਨਾਲ ਮੇਰਾ ਰਿਸ਼ਤਾ ਉੱਥੇ ਖ਼ਤਮ ਨਹੀਂ ਹੋਇਆ—ਸਗੋਂ ਹੋਰ ਮਜ਼ਬੂਤ ਹੋ ਗਿਆ।
ਪਿਛਲੇ ਚਾਰ ਸਾਲਾਂ ਵਿੱਚ ਲੋਕਾਂ ਦੇ ਹੱਕਾਂ ਲਈ ਜੋ ਵੀ ਸੇਵਾ ਅਤੇ ਸੰਘਰਸ਼ ਕੀਤਾ, ਉਹੀ ਇਸ ਪੋਸਟਾਂ ਦੀ ਲੜੀ ਵਿੱਚ ਇੱਕ ਪਿੱਛਲਝਾਤ ਵਜੋਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ।

Photos from Jagmohan Singh Raju's post 21/09/2026

ਮੇਰੇ ਬਹੁਤ ਹੀ ਅਜ਼ੀਜ਼ ਛੋਟੇ ਭਰਾ ਗ੍ਰੀਸ਼ ਸ਼ਿੰਗਾਰੀ ਜੀ ਨੂੰ ਜਨਮਦਿਨ ਦੀਆਂ ਦਿਲੋਂ ਬਹੁਤ-ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਤੰਦਰੁਸਤੀ, ਖੁਸ਼ੀਆਂ, ਕਾਮਯਾਬੀ ਅਤੇ ਲੰਬੀ ਉਮਰ ਬਖ਼ਸ਼ਣ।

ਇਸੇ ਨਾਲ ਸਤਿਕਾਰਯੋਗ ਵਰਿੰਦਰ ਵੋਹਰਾ ਜੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਦਿਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਡੀ ਜੋੜੀ ਹਮੇਸ਼ਾਂ ਖੁਸ਼ਹਾਲ, ਪਿਆਰ ਅਤੇ ਸੁਖ-ਸਮ੍ਰਿੱਧੀ ਨਾਲ ਭਰੀ ਰਹੇ।

Photos from Jagmohan Singh Raju's post 21/09/2026

ਅੱਜ ਅਮ੍ਰਿਤਸਰ ਪੂਰਬੀ ਵਿਧਾਨ ਸਭਾ ਦੀ ਸੰਗਠਨਾਤਮਕ ਬੈਠਕ ਆਯੋਜਿਤ ਕੀਤੀ ਗਈ।

ਇਸ ਮੌਕੇ ਅਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਲਿਲ ਕਪੂਰ ਜੀ, ਹਲਕਾ ਇੰਚਾਰਜ ਅਮ੍ਰਿਤਸਰ ਪੂਰਬੀ ਡਾ. ਜਗਮੋਹਨ ਸਿੰਘ ਰਾਜੂ ਜੀ, ਜ਼ਿਲ੍ਹੇ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਅਮ੍ਰਿਤਸਰ ਪੂਰਬੀ ਵਿਧਾਨ ਸਭਾ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।

ਬੈਠਕ ਦੌਰਾਨ ਸੰਗਠਨਾਤਮਕ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸਦੇ ਨਾਲ ਹੀ ਭਾਜਪਾ ਦੀ ਨਸ਼ਿਆਂ ਵਿਰੁੱਧ ਯਾਤਰਾ, ਜੋ 24 ਸਤੰਬਰ ਨੂੰ ਅਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਪਹੁੰਚ ਰਹੀ ਹੈ, ਸਬੰਧੀ ਰੂਪ-ਰੇਖਾ ਅਤੇ ਤਿਆਰੀਆਂ ਬਾਰੇ ਵੀ ਵਿਚਾਰ ਕਰਕੇ ਯੋਜਨਾ ਤੈਅ ਕੀਤੀ ਗਈ।

21/09/2026

Category

Website

Address

Amritsar

Alerts

Be the first to know and let us send you an email when Jagmohan Singh Raju posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Amritsar.