Samvaad

Samvaad

Share

ਤੁਹਾਡਾ ਆਪਣਾ ਚੈਨਲ ਸੰਵਾਦ ਪੰਜਾਬ

ਅਸਲੀ ਮੁੱ

03/08/2026

ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਵੱਡੀ ਜਿੱਤ
ਪੰਜਾਬ ਸਰਕਾਰ ਨੂੰ ਉੱਚ ਅਦਾਲਤ ਦਾ ਝਟਕਾ

30/06/2026

ਡੂੰਘੇ ਬੋਰਵੈੱਲ ਵਿੱਚ ਡਿੱਗੇ 4 ਸਾਲਾ ਨਿਰਭੈ ਲਈ ਸਭ ਦੁਆਵਾਂ ਕਰੋ । ਕੁਮੈਂਟ ਵਿੱਚ ਵਾਹਿਗੁਰੂ ਲਿਖ ਕੇ ਬੱਚੇ ਦੇ ਬਚਣ ਦੀ ਅਰਦਾਸ ਕਰੋ ।

30/06/2026

ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ।

28/06/2026

ਬਾਦਸ਼ਾਹ ਅਕਬਰ ਦੇ ਦਸਤਾਰਖ਼ਾਨ ਕਮਰੇ ਅਤੇ ਉਸ ਦੇ ਮੰਜੇ ਦੀ ਇੱਕ ਝਲਕ।

ਸਦੀਆਂ ਪੁਰਾਣਾ ਇਤਿਹਾਸ ਅੱਜ ਵੀ ਇਨ੍ਹਾਂ ਕੰਧਾਂ ਵਿੱਚ ਸਾਹ ਲੈਂਦਾ ਮਹਿਸੂਸ ਹੁੰਦਾ ਹੈ।

ਸੰਵਾਦ ਪੰਜਾਬ ਨਾਲ ਜੁੜੇ ਰਹੋ।

#ਸੰਵਾਦ_ਪੰਜਾਬ #ਇਤਿਹਾਸ #ਵਿਰਾਸਤ

28/06/2026

ਰਿਵੀਊ : ਕੈਰੀ ਆਨ ਜੱਟਾ 4
ਫੇਸਬੁੱਕ ਤੇ ਨਵਨੀਤ ਕੱਕੜ Navneet Kakkar ਦੁਆਰਾ
ਫਿਲਮ ਦੇਖਣ ਤੋਂ ਬਾਅਦ ਵਿਅੰਗਮਈ ਰਿਵੀਊ

ਸਿਨੇਮਾ ਵਿੱਚ ਜਮਾਂ ਪੂਰੇ ਟੈਮ ਤੇ ਪਹੁੰਚਣ ਕਰਕੇ ਗੋਲਡ ਟਿਕਟ ਮਿਲੀ ਨਹੀਂ । ਪੂਰੇ ਪਰਿਵਾਰ ਸਮੇਤ 6 ਟਿਕਟਾਂ 200 ਦੇ ਹਿਸਾਬ ਨਾਲ 1200 ਦੀਆਂ ਆਈਆਂ । ਜੇ ਗੋਲਡ ਲੈਂਦਾ ਤਾਂ 250 ਦੇ ਸਾਬ੍ਹ ਨਾਲ 1500 ਦੀਆਂ ਆਉਂਦੀਆਂ । ਬਾਹਰ ਆ ਕੇ ਸੋਚਿਆ ਚਲੋ ਸ਼ੁਕਰ ਐ ਕਿ 300 ਤਾਂ ਖਰਾਬ ਹੋਣੋ ਬਚ ਗਿਆ ।
1200 ਚੋਂ ਸੌ ਡੂਢ ਦੋ ਸੌ ਟਿਪੀਕਲ ਸਮੀਪ ਕੰਗ ਸਟਾਈਲ End ਨੇ ਵੀ ਬਚਾਇਆ ਜਿਸ ਵਿੱਚ ਅਕਸਰ ਇਹ ਭੰਬਲ ਭੂਸਾ ਹੁੰਦਾ ਹੈ ਕਿ ਕੌਣ ਕਿਸਦਾ ਕੌਣ ਹੈ । ਉਸ ਵਿੱਚ ਕੁਝ ਹਾਸਾ ਸੀ । ਬਾਕੀ ਸਾਰੀ ਫਿਲਮ ਵਿੱਚ ਤਾਂ ਧੱਕੇ ਦੀ ਕਹਾਣੀ ਵਿੱਚ ਧੱਕੇ ਦੇ ਪੰਚ ਪਾ ਕੇ ਹਸਾਉਣ ਦੀ ਅਸਫਲ ਕੋਸ਼ਸ਼ ਸੀ ।
ਇਹ ਤਸਵੀਰ ਮਰਹੂਮ ਜਸਵਿੰਦਰ ਭੱਲਾ ਜੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਫਿਲਮ ਵਿੱਚ ਰੋਲ ਦੀ ਸੀ । ਭਾਵੇਂ ਮਨੁੱਖ ਦਾ ਸਥਾਨ ਏ ਆਈ ਨਹੀਂ ਲੈ ਸਕਦੀ ਪਰ ਇੱਕ ਸ਼ਰਧਾਂਜਲੀ ਦੇ ਤੌਰ ਤੇ ਇਹ ਉਪਰਾਲਾ ਠੀਕ ਰਿਹਾ ।

ਗਣਿਤਕ ਰਿਵੀਊ ਸਮਾਪਤ । ਅਗਾਲ ਰਿਵਿਊ ਫੇਰ ਦੇਖਦੇ ਹਾਂ...

ਇਹ ਤਸਵੀਰ ਫਿਲਮ ਤੋਂ ਲਈ ਹੋਈ ਨਹੀਂ ਹੈ। ਇਹ ਸਿਰਫ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈ ਗਈ ਇੱਕ ਪ੍ਰਤੀਕਾਤਮਕ (illustrative) ਤਸਵੀਰ ਹੈ, ਜੋ ਮੇਰੇ ਰਿਵਿਊ ਲਈ ਵਰਤੀ ਗਈ ਹੈ।"

28/06/2026

ਵੀਡੀਓ ਮਾਸਕ ਨਾਲ ਬਣੀ, ਲਿਖਤੀ ਪੱਖ ਸ਼੍ਰੀ ਅਕਾਲ ਤਖਤ ਸਾਹਬ ਨੂੰ ਭੇਜਾਂਗੇ: ਮੁੱਖ ਮੰਤਰੀ ਭਗਵੰਤ ਮਾਨ

27/06/2026

ਕਿਵੇਂ ਰਹੀ ਇਹ ਫ਼ਿਲਮ ਫਿਰ ????

26/06/2026

ਭਾਰਤ ਪਾਕਿਸਤਾਨ ਤਨਾਅ ਦੇ ਕਈ ਕਿੱਸਿਆਂ ਵਿੱਚੋਂ ਇੱਕ ਕਿਸਾ ਅਪ੍ਰੇਸ਼ਨ ਸਿੰਦੂਰ ਵੀ ਹੈ । ਇਸ ਤਨਾਅ ਦੌਰਾਨ ਦੋਹਾਂ ਮੁਲਕਾਂ ਵੱਲੋਂ ਆਪਣੇ ਆਪਣੇ ਦਾਅਵੇ ਕੀਤੇ ।
ਉਹਨਾਂ ਦਾਅਵਿਆਂ ਦਰਮਿਆਨ ਹੁਣ ਭਾਰਤ ਵੱਲੋਂ ਲੜਾਈ ਲੜ ਰਹੇ ਛੇ ਜਵਾਨਾ ਦਾ ਨਾਂ ਸਾਹਮਣੇ ਆਇਆ ਹੈ ਜੋ ਇਸ ਅਪ੍ਰੇਸ਼ਨ ਦੌਰਾਨ ਸ਼ਹੀਦੀ ਪਾ ਗਏ ।
ਇਹ ਵੇਰਵੇ ਆਰਮੀ ਵਾਰ ਮੈਮੋਰੀਅਲ ਦੀ ਅਧਿਕਾਰਕ ਵੈੱਬਸਾਈਟ 'ਤੇ ਦਰਜ ਕਰ ਦਿੱਤੇ ਗਏ ਹਨ।

ਇਨ੍ਹਾਂ ਛੇ ਸ਼ਹੀਦਾਂ ਦੇ ਨਾਮ ਨਵੀਂ ਦਿੱਲੀ ਇੰਡੀਆ ਗੇਟ ਨੇੜੇ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਵਿਸ਼ੇਸ਼ ਗ੍ਰੇਨਾਈਟ ਤਖ਼ਤੀਆਂ 'ਤੇ ਸਥਾਈ ਤੌਰ 'ਤੇ ਉਕੇਰੇ ਜਾਣਗੇ। ਇਸ ਤੋਂ ਇਲਾਵਾ, ਤਿਆਗ ਚੱਕਰ ਵਿੱਚ ਹਰ ਸ਼ਹੀਦ ਦੇ ਸਨਮਾਨ ਵਿੱਚ ਇੱਕ ਸਮਰਪਿਤ ਗ੍ਰੇਨਾਈਟ ਇੱਟ ਵੀ ਲਗਾਈ ਜਾਵੇਗੀ।

ਸ਼ਹੀਦਾਂ ਵਿੱਚ ਫੌਜ ਦੇ ਪੰਜ ਜਵਾਨ—ਸੂਬੇਦਾਰ ਮੇਜਰ ਪਵਨ ਕੁਮਾਰ, ਰਾਈਫਲਮੈਨ ਸੁਨੀਲ ਕੁਮਾਰ, ਲਾਂਸ ਨਾਇਕ ਦਿਨੇਸ਼ ਕੁਮਾਰ, ਅਗਨੀਵੀਰ ਮੂਦ ਮੁਰਲੀ ਨਾਇਕ ਅਤੇ ਹਵਲਦਾਰ ਸੁਨੀਲ ਕੁਮਾਰ ਸਿੰਘ—ਅਤੇ ਭਾਰਤੀ ਹਵਾਈ ਸੈਨਾ ਦੇ ਸਾਰਜੈਂਟ ਸੁਰੇਂਦਰ ਕੁਮਾਰ ਸ਼ਾਮਲ ਹਨ।
ਰਾਈਫਲਮੈਨ ਸੁਨੀਲ ਕੁਮਾਰ ਨੂੰ ਮਰਨ ਉਪਰੰਤ ਵੀਰ ਚੱਕਰ, ਜਦਕਿ ਸਾਰਜੈਂਟ ਸੁਰੇਂਦਰ ਕੁਮਾਰ ਨੂੰ ਵਾਯੂ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਲਗਾਮ ਦੀ ਬੈਸਾਰਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ—ਜਿਨ੍ਹਾਂ ਵਿੱਚ 25 ਸੈਲਾਨੀ ਅਤੇ ਇੱਕ ਸਥਾਨਕ ਪੋਨੀ ਚਾਲਕ ਸ਼ਾਮਲ ਸੀ—ਦੀ ਮੌਤ ਹੋ ਗਈ ਸੀ।
ਇਸ ਹਮਲੇ ਦੇ ਜਵਾਬ ਵਿੱਚ ਭਾਰਤੀ ਸਸ਼ਸਤ੍ਰ ਬਲਾਂ ਨੇ 7 ਮਈ 2025 ਦੀ ਸਵੇਰ 'ਆਪਰੇਸ਼ਨ ਸਿੰਦੂਰ' ਸ਼ੁਰੂ ਕੀਤਾ। ਇਸ ਕਾਰਵਾਈ ਦੌਰਾਨ 100 ਤੋਂ ਵੱਧ ਅੱਤਵਾਦੀ ਮਾਰੇ ਗਏ, ਜਿਨ੍ਹਾਂ ਵਿੱਚ ਯੂਸਫ਼ ਅਜ਼ਹਰ, ਅਬਦੁਲ ਮਲਿਕ ਰਊਫ਼ ਅਤੇ ਮੁਦਾਸਿਰ ਅਹਿਮਦ ਵਰਗੇ ਉੱਚ-ਪੱਧਰੀ ਅੱਤਵਾਦੀ ਵੀ ਸ਼ਾਮਲ ਸਨ।
ਇਸ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਿੰਨ ਦਿਨ ਤੱਕ ਸੈਨਿਕ ਟਕਰਾਅ ਚੱਲਿਆ, ਜਿਸ ਵਿੱਚ ਦੋਵਾਂ ਪਾਸਿਆਂ ਨੂੰ ਜਾਨੀ ਨੁਕਸਾਨ ਝੱਲਣਾ ਪਿਆ। ਆਖ਼ਰਕਾਰ 10 ਮਈ ਨੂੰ ਦੋਵਾਂ ਦੇਸ਼ਾਂ ਨੇ ਤੁਰੰਤ ਅਤੇ ਪੂਰਨ ਜੰਗਬੰਦੀ 'ਤੇ ਸਹਿਮਤੀ ਜਤਾਈ।

26/06/2026

ਦਫਤਰਾਂ ਸਮਾਂ ਮੁੜ ਤਬਦੀਲ
1 ਜੁਲਾਈ 2026 ਤੋੰ ਸਮਾਂ ਦੁਬਾਰਾ 9ਵਜੇ ਤੋਂ 5ਵਜੇ ਤੱਕ ਹੋਇਆ ।

26/06/2026

ਮੈਂ ਵਾਪਿਸ ਆਉਂਗਾ
ਦਿਲਜੀਤ ਦੌਸਾਂਝ ਦੀ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਤ ਇਹ ਫਿਲਮ ਕਿਸ ਕਿਸ ਨੇ ਦੇਖ ਲਈ ।
ਡਾ. ਧਰਮਵੀਰ ਗਾਂਧੀ ਸਮੇਤ ਬਹੁਤ ਸਾਰੇ ਲੋਕ ਇਸਦੀ ਤਰੀਫ ਕਰ ਰਹੇ ਹਨ । ਤੁਹਾਨੂੰ ਕਿਹੋ ਜਿਹੀ ਲੱਗੀ ਇਹ ਫਿਲਮ
Samvaad

Want your business to be the top-listed Media Company in Mohali?
Click here to claim your Sponsored Listing.

Telephone

Address


Mohali
140307