YourWireless
Contact information, map and directions, contact form, opening hours, services, ratings, photos, videos and announcements from YourWireless, Writer, Doylestown, PA.
ਸਾਨੂੰ ਪ੍ਰਭੂ ਜੀ
ਇਕ ਅੱਧ ਗੀਤ ਉਧਾਰਾ ਹੋਰ ਦਿਓ
ਸਾਡੀ ਬੁਝਦੀ ਜਾਂਦੀ ਅੱਗ
ਅੰਗਾਰਾ ਹੋਰ ਦਿਓ।
ਮੈਂ ਨਿੱਕੀ ਉਮਰੇ ਸਾਰਾ ਦਰਦ
ਹੰਢਾ ਬੈਠਾਂ
ਸਾਡੀ ਜੋਬਨ ਰੁੱਤ ਲਈ
ਦਰਦ ਕੁਆਰਾ ਹੋਰ ਦਿਓ।
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ ।
ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ ।
ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ ।
ਫੇਰ ਮੰਜ਼ਿਲ ਵਾਸਤੇ ਇਕ ਪੈਰ ਨਾ ਪੁੱਟਿਆ ਗਿਆ
ਇਸ ਤਰ੍ਹਾਂ ਕੁਝ ਚੁਭਿਆ ਕੋਈ ਖਾਰ ਤੇਰੇ ਸ਼ਹਿਰ ਦਾ ।
ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ
ਕੌਣ ਪਾਗ਼ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ ।
ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ
ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ ।
ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਦਿਲਸ਼ਾਦ ਅਖ਼ਤਰ ਦੀ ਬੁਲੰਦ ਆਵਾਜ਼ ਵਿਚ।
ਰਾਤੀਂ ਈਕਣ ਸੜਿਆ ਸੀਨਾ,
ਅੰਬਰ ਟੱਪ ਗਿਆ ਚੰਗਿਆੜਾ।
10/22/2023
ਰੁੱਖ
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲਗਦੇ
ਚੁੰਮਾਂ ਤੇ ਗਲ ਲਾਵਾਂ
ਇਕ ਮੇਰੀ ਮਹਿਬੂਬਾ ਵਾਕਣ
ਮਿੱਠਾ ਅਤੇ ਦੁਖਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਮੋਢੇ ਚੁੱਕ ਖਿਡਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਚੁੰਮਾਂ ਤੇ ਮਰ ਜਾਵਾਂ
ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ਼ ਵਗਣ ਜਦ ਵਾਵਾਂ
ਸਾਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਂ ਰੁੱਖਾਂ ਦੀਆਂ ਛਾਵਾਂ ।
10/21/2023
ਜੋਬਨ ਰੁੱਤੇ ਜੋ ਵੀ ਮਰਦਾ,
ਫ਼ੁੱਲ ਬਣੇ ਜਾਂ ਤਾਰਾ।
ਜੋਬਨ ਰੁੱਤੇ ਆਸ਼ਿਕ ਮਰਦੇ,
ਜਾਂ ਕੋਈ ਕਰਮਾਂ ਵਾਲਾ।
07/26/2023
ਜਿੰਦੜੀ ਦਾ ਕੀ ਭਰਵਾਸਾ..
ਪੰਜਾਬੀਆਂ ਦਾ ਛਿੰਦਾ ਗਾਇਕ ਅੱਜ ਚਲ ਵਸਿਆ।
ਅਕਾਲ ਪੁਰਖ ਚਰਨਾਂ ਵਿੱਚ ਥਾਂ ਬਖਸ਼ੇ।
ਅਲਵਿਦਾ ਸੁਰਿੰਦਰ ਛਿੰਦਾ।
12/26/2022
ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿਚ ਆ ਗਈ।
ਦੂਰ ਤਕ ਮੇਰੀ ਨਜ਼ਰ ਤੇਰੀ ਪੈੜ ਚੁੰਮਦੀ ਰਹੀ
ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ।
ਤੁਰਨ ਤੋਂ ਪਹਿਲਾ ਸੀ ਤੇਰੇ ਜੋਬਨ ਤੇ ਬਹਾਰ
ਤੁਰਨ ਪਿੱਛੋਂ ਵੇਖਿਆ ਕਿ ਹਰ ਕਲੀ ਕੁਮਲਾ ਗਈ।
ਉਸ ਦਿਨ ਪਿੱਛੋਂ ਅਸਾਂ ਨਾ ਬੋਲਿਆ ਨਾ ਵੇਖਿਆ
ਇਹ ਜ਼ਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾ ਗਈ।
ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ
ਅੰਤ ਉਹੀਉ ਪੀੜ 'ਸ਼ਿਵ' ਨੂੰ ਖਾਂਦੀ ਖਾਂਦੀ ਖਾ ਗਈ।
Click here to claim your Sponsored Listing.
Category
Culinary Team
Attire
Telephone
Website
Address
Doylestown, PA
Alerts
Be the first to know and let us send you an email when YourWireless posts news and promotions. Your email address will not be used for any other purpose, and you can unsubscribe at any time.